ਪੰਜਾਬ ਖੇਤੀਬਾੜੀ ਯੂਨੀਵਰਸਿਟੀ 2024 ਚ ਵਿਸ਼ਵ ਦੀ ਨੰਬਰ ਇਕ ਦੀ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਕਰਾਂਗੇ-ਵਾਈਸ ਚਾਂਸਲਰ ਗੋਸਲ
ਯੂਨੀਵਰਸਿਟੀ ਦੀਆਂ ਖੋਜ, ਪਸਾਰ ਅਤੇ ਅਕਾਦਮਿਕ ਗਤੀਵਿਧੀਆਂ ਸਾਂਝੀਆਂ ਕੀਤੀਆਂ
ਲੁਧਿਆਣਾ 4 ਜਨਵਰੀ ( ਅਮਰੀਕ ਸਿੰਘ ਪ੍ਰਿੰਸ,) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪ੍ਰੈੱਸ ਵਾਰਤਾ ਦੌਰਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਉਂਦੇ ਸਾਲ 2024 ਦੌਰਾਨ ਯੂਨੀਵਰਸਿਟੀ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ ਰੇਖਾ ਪੇਸ਼ ਕੀਤੀ। ਇਸਦੇ ਨਾਲ ਹੀ ਉਹਨਾਂ ਨੇ ਸਾਲ 2023 ਦੀਆਂ ਪ੍ਰਾਪਤੀਆਂ ਵੀ ਸਾਂਝੀਆ ਕੀਤੀਆ। ਇਸ ਪ੍ਰੈੱਸ ਵਾਰਤਾ ਵਿਚ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਤੋਂ ਬਿਨਾਂ ਪੰਜਾਬ ਦੇ ਪ੍ਰਿੰਟ,ਡਿਜ਼ੀਟਲ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪ੍ਰਤੀਨਿਧ ਨਾਮ ਸ਼ਾਮਿਲ ਹੋਏ।
ਡਾ. ਗੋਸਲ ਨੇ ਪ੍ਰੈੱਸ ਪ੍ਰਤੀਨਿਧੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਬੀਤੇ ਵਰ੍ਹੇ ਵਿਚ ਯੂਨੀਵਰਸਿਟੀ ਨੇ ਵੱਖ-ਵੱਖ ਖੇਤਰਾਂ ਵਿਚ ਜ਼ਿਕਰਯੋਗ ਕਾਰਜ ਕੀਤਾ। ਉਹਨਾਂ ਦੱਸਿਆ ਕਿ ਇਸ ਕਾਰਜ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਪਛਾਣ ਵੀ ਮਿਲੀ। ਐੱਨ ਆਈ ਆਰ ਐੱਫ ਦੀ ਸਲਾਨਾ ਰੇਟਿੰਗ ਵਿਚ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਐਲਾਨਿਆ ਗਿਆ। ਡਾ. ਗੋਸਲ ਨੇ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਅਧਿਕਾਰੀਆਂ ਅਤੇ ਮਾਹਿਰਾਂ ਵੱਲੋਂ ਦਿਨ ਰਾਤ ਕੀਤੀਆਂ ਕੋਸ਼ਿਸ਼ਾਂ ਅਤੇ ਪ੍ਰੈੱਸ ਮੀਡੀਆ ਵੱਲੋਂ ਇਹਨਾਂ ਕਾਰਜਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਸਦਕਾ ਸੰਭਵ ਹੋਇਆ।ਇਸਦੇ ਨਾਲ ਹੀ ਯੂਨੀਵਰਸਿਟੀ ਨੇ ਕਲੀਨ ਐਂਡ ਗਰੀਨ ਕੈਂਪਸ ਮੁਹਿੰਮ ਨੂੰ ਪ੍ਰਭਾਵੀ ਰੂਪ ਵਿਚ ਸ਼ੁਰੂ ਅਤੇ ਲਾਗੂ ਕਰਨ ਵਿਚ ਸਫਲਤਾ ਹਾਸਲ ਕੀਤੀ। ਯੂਨੀਵਰਸਿਟੀ ਵਿਚ ਫਰਵਰੀ ਅਤੇ ਮਈ ਮਹੀਨੇ ਦੋ ਵਾਰ ਸਰਕਾਰ-ਕਿਸਾਨ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ। ਇਹਨਾਂ ਮਿਲਣੀਆਂ ਸਦਕਾ ਪੀ.ਏ.ਯੂ. ਕਿਸਾਨੀ ਸਮਾਜ ਅਤੇ ਸਰਕਾਰ ਵਿਚਕਾਰ ਇੱਕ ਪੁਲ ਬਨਣ ਵਿਚ ਸਫਲ ਰਹੀ। ਇਹਨਾਂ ਮਿਲਣੀਆਂ ਸਦਕਾ ਹੀ ਸੂਬੇ ਦੀ ਖੇਤੀ ਨੀਤੀ ਦੇ ਨਿਰਮਾਣ ਵੱਲ ਲੋੜੀਂਦੇ ਕਦਮ ਪੁੱਟੇ ਗਏ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿਚ ਪ੍ਰਵਾਸੀ ਪੰਜਾਬੀ ਕਿਸਾਨਾਂ ਦਾ ਸੰਮੇਲਨ ਵੀ ਕਰਵਾਇਆ ਗਿਆ ਜਿੱਥੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਸਫਲਤਾ ਹਾਸਲ ਕਰਨ ਵਾਲੇ ਕਿਸਾਨਾਂ ਨੇ ਆਪਣੇ ਖੇਤੀ ਤਜਰਬੇ ਸਾਂਝੇ ਕੀਤੇ।
ਵਾਈਸ ਚਾਂਸਲਰ ਨੇ ਅੱਗੇ ਦੱਸਿਆ ਕਿ ਪੀ.ਏ.ਯੂ. ਨੇ ਅਕਤੂਬਰ ਮਹੀਨੇ ਵਿਚ ਅੰਤਰਰਾਸ਼ਟਰੀ ਪੱਧਰ ਦੀ ਖੇਤੀ ਅਜਾਇਬ ਘਰਾਂ ਦੀ ਕਾਨਫਰੰਸ ਆਯੋਜਿਤ ਕੀਤੀ। ਇਸਦੇ ਨਾਲ ਹੀ ਵਿਸ਼ਵ ਭੋਜਨ ਪੁਰਸਕਾਰ ਜੇਤੂ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਗੁਰਦੇਵ ਸਿੰਘ ਖੁਸ਼ ਦੀਆਂ ਖੇਤੀ ਵਿਗਿਆਨ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਡਾ. ਖੁਸ਼ ਸੰਸਥਾਨ ਅਤੇ ਅਜਾਇਬ ਘਰ ਸਥਾਪਿਤ ਕੀਤਾ ਗਿਆ। ਡਾ. ਸਤਿਬੀਰ ਸਿੰਘ ਗੋਸਲ ਨੇ ਇਸਦੇ ਨਾਲ ਹੀ ਯੂਨੀਵਰਸਿਟੀ ਦੇ ਪਸਾਰ ਢਾਂਚੇ,ਅਕਾਦਮਿਕ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਅਤੇ ਖੋਜ ਕਾਰਜਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਉੱਚ ਤਾਪਮਾਨ ਨੂੰ ਸਹਿ ਸਕਣ ਵਾਲੀ ਅਤੇ ਉੱਤਰੀ ਭਾਰਤ ਵਿਚ ਸਫਲ ਕਾਸ਼ਤ ਯੋਗ ਕਣਕ ਦੀ ਕਿਸਮ ਪੀ ਬੀ ਡਬਯਲੂ-826 ਅਤੇ ਝੋਨੇ ਦੀ ਘੱਟ ਮਿਆਰ ਵਿਚ ਪੱਕਣ ਵਾਲੀ ਕਿਸਮ ਪੀ ਆਰ-126 ਪੰਜਾਬ ਦੀ ਕਿਸਾਨੀ ਨੂੰ ਵਿਸ਼ੇਸ਼ ਤੌਰ ਤੇ ਹੁਲਾਰਾ ਦੇਣ ਵਾਲੀਆਂ ਕਿਸਮਾਂ ਹਨ। ਇਸਦੇ ਨਾਲ ਹੀ ਉਹਨਾਂ ਨੇ ਲੰਮੇ ਸਮੇਂ ਦੀਆਂ ਲੋੜਾਂ ਅਨੁਸਾਰ ਯੂਨੀਵਰਸਿਟੀ ਦੇ ਖੋਜ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਣਕ ਦੀ ਪਹਿਲੀ ਸਟਾਰਚ ਮੁਕਤ ਕਿਸਮ ਪੀ ਬੀ ਡਬਲਯੂ ਆਰ ਐੱਸ-1 ਦਾ ਜ਼ਿਕਰ ਕੀਤਾ ਜੋ ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹੈ।
ਡਾ.ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਧਿਆਨ ਉਤਪਾਦਨ ਦੇ ਨਾਲ-ਨਾਲ ਪੋਸ਼ਣ ਵੱਲ ਖੋਜ ਕਰਨ ਨਾਲ ਜੁੜਿਆ ਹੋਇਆ ਹੈ। ਇਸ ਸੰਬੰਧ ਵਿਚ ਜ਼ਿੰਕ ਭਰਪੂਰ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ ਜ਼ਿੰਕ-1 ਅਤੇ ਪੀ ਬੀ ਡਬਲਯੂ ਜ਼ਿੰਕ-1 ਦਾ ਵੀ ਜ਼ਿਕਰ ਕੀਤਾ। ਡਾ. ਗੋਸਲ ਨੇ ਕਣਕ ਦੀ ਕਿਸਮ ਪੀ ਬੀ ਡਬਲਯੂ ਚਪਾਤੀ-1 ਦੇ ਹਵਾਲੇ ਨਾਲ ਕਿਹਾ ਕਿ ਇਹ ਕਿਸਮ ਵਿਸ਼ੇਸ਼ ਤੌਰ ਤੇ ਰੋਟੀਆਂ ਬਨਾਉਣ ਲਈ ਵਿਕਸਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਖੋਜ ਪ੍ਰੋਗਰਾਮਾਂ ਦੇ ਕੇਂਦਰ ਵਿਚ ਕਿਸਾਨੀ ਸਮਾਜ ਦੀ ਆਮਦਨ ਵਿਚ ਵਾਧਾ ਕਰਨਾ ਹੈ। ਇਸ ਸੰਬੰਧ ਵਿਚ ਯੂਨੀਵਰਸਿਟੀ ਵੱਲੋਂ ਸੰਯੁਕਤ ਖੇਤੀ ਪ੍ਰਣਾਲੀ ਨੂੰ ਪ੍ਰਚਾਰ ਕੇ ਛੋਟੇ ਕਿਸਾਨੀ ਪਰਿਵਾਰਾਂ ਦੀਆਂ ਘਰੇਲੂ ਲੋੜਾਂ ਦੀ ਪੂਰਤੀ ਲਈ ਬਿਹਤਰ ਪ੍ਰਬੰਧ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ।ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਖੇਤੀ ਵਿਚ ਨਵੀਆਂ ਤਕਨੀਕਾਂ ਨੂੰ ਆਪਣੇ ਖੋਜ ਪ੍ਰੋਗਰਾਮ ਵਿਚ ਸ਼ਾਮਿਲ ਕਰ ਰਹੀ ਹੈ। ਇਸ ਵਿਚ ਸਪੀਡ ਬਰੀਡਿੰਗ ਪ੍ਰਮੁੱਖ ਹੈ। ਇਸਦੇ ਨਾਲ ਹੀ ਉਹਨਾਂ ਨੇ ਪਿਛਲੇ ਸਾਲ ਦੌਰਾਨ ਆਈ ਕਿਊ ਏ ਸੈੱਲ ਅਤੇ ਟਿਊਲਿਪ ਗਾਰਡਨ ਦੀ ਸਥਾਪਤੀ ਦਾ ਜ਼ਿਕਰ ਕੀਤਾ।ਡਾ. ਗੋਸਲ ਨੇ ਕਿਹਾ ਕਿ 2024 ਦੌਰਾਨ ਯੂਨੀਵਰਸਿਟੀ ਦਾ ਉਦੇਸ਼ ਸੂਖਮ ਅਤੇ ਸਮਾਰਟ ਖੇਤੀ ਵਿਧੀਆਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣਾ ਹੈ। ਇਸਲਈ ਇਕ ਤਕਨਾਲੋਜੀ ਪਾਰਕ ਦੀ ਸਥਾਪਤੀ ਦੀ ਯੋਜਨਾ ਹੈ। ਇਸ ਤੋਂ ਇਲਾਵਾ ਸੈਂਸਰ ਅਧਾਰਿਤ ਆਟੋਮੇਟਿਡ ਸਿੰਚਾਈ,ਜੈਵਿਕ-ਅਜੈਵਿਕ ਦਬਾਵਾਂ ਦੀ ਪਛਾਣ, ਥਰਮਲ ਇਮੇਜ਼ਿੰਗ ਰਾਹੀਂ ਕਰਨ,ਸੈਂਸਰ ਅਧਾਰਿਤ ਮਿੱਟੀ ਪਰਖ,ਆਟੋਮੇਟਿਡ ਮੌਸਮ ਕੇਂਦਰ ਦੀ ਸਥਾਪਤੀ,ਖੇਤੀ ਵਿਚ ਡਰੋਨ ਦੀ ਵਰਤੋਂ ਅਤੇ ਹੋਰ ਨਵੀਆਂ ਮਸ਼ੀਨ ਅਧਾਰਿਤ ਤਕਨੀਕਾਂ ਨੂੰ ਲਾਗੂ ਕਰਨਾ ਹੈ। ਇਸਦੇ ਨਾਲ ਹੀ ਯੂਨੀਵਰਸਿਟੀ ਖੇਤੀ ਜਿਣਸਾਂ ਨੂੰ ਉਤਪਾਦਾਂ ਦੀ ਸ਼ਕਲ ਦੇਣ ਲਈ ਪ੍ਰੋਸੈਸਿੰਗ ਸਮਰੱਥਾ ਦੇ ਵਿਕਾਸ ਅਤੇ ਕਿਸਾਨਾਂ ਨੂੰ ਸਿਖਲਾਈ ਦੇਣ ਵੱਲ ਵੀ ਕੇਂਦਰਿਤ ਹੈ।
ਡਾ. ਸਤਿਬੀਰ ਸਿੰਘ ਗੋਸਲ ਨੇ ਬਦਲਦੇ ਜਲਵਾਯੂ ਅਨੁਸਾਰ ਫਸਲਾਂ ਦੀ ਬਿਜਾਈ ਬਾਰੇ ਯੂਨੀਵਰਸਿਟੀ ਦੇ ਮੰਤਵ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਜੀਨ ਸੰਪਾਦਨ, ਕੰਜ਼ਰਵੇਸ਼ਨ ਐਗਰੀਕਲਚਰ ਅਤੇ ਖੇਤੀ ਦਾ ਮਸ਼ੀ…