27 ਨਵੰਬਰ ਦੇ ਸਮਾਗਮ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਪੁਲਿਸ ਵੱਲੋਂ ਬਦਲਵੇਂ ਟ੍ਰੈਫਿਕ ਰੂਟ ਜਾਰੀ
ਸੰਗਰੂਰ, 26 ਨਵੰਬਰ -ਅਮਰੀਕ ਸਿੰਘ ਪ੍ਰਿੰਸ
ਧੂਰੀ ਮਲੇਰਕੋਟਲਾ ਰੋਡ ‘ਤੇ ਨਿਊ ਗੋਲਡਨ ਐਵੇਨਿਊ ਧੂਰੀ ਵਿਖੇ 27 ਨਵੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਸਮਾਗਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਦੀ ਸੁਵਿਧਾ ਲਈ ਬਦਲਵੇਂ ਟ੍ਰੈਫਿਕ ਰੂਟ ਜਾਰੀ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਸੰਗਰੂਰ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਲਈ ਸੰਗਰੂਰ ਤੋਂ ਭਵਾਨੀਗੜ੍ਹ, ਨਾਭਾ, ਅਮਰਗੜ੍ਹ, ਮਲੇਰਕੋਟਲਾ ਤੋਂ ਲੁਧਿਆਣਾ ਰੂਟ ਨਿਸ਼ਚਿਤ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਸੰਗਰੂਰ ਤੋਂ ਵਾਇਆ ਬਰਨਾਲਾ, ਰਾਏਕੋਟ ਤੋਂ ਲੁਧਿਆਣਾ ਰੂਟ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਛੋਟੇ ਚਾਰ ਪਹੀਆ ਵਾਹਨਾਂ ਜਿਵੇਂ ਕਾਰਾਂ, ਜੀਪਾਂ ਆਦਿ ਲਈ ਸੰਗਰੂਰ ਤੋਂ ਲੁਧਿਆਣਾ ਜਾਣ ਲਈ ਸੰਗਰੂਰ, ਬੇਨੜਾ, ਰਾਜੋਮਾਜਰਾ, ਬਮਾਲ, ਬਬਨਪੁਰ, ਮਲੇਰਕੋਟਲਾ ਤੋਂ ਲੁਧਿਆਣਾ ਦਾ ਰੂਟ ਨਿਸ਼ਚਿਤ ਕੀਤਾ ਗਿਆ ਹੈ। ਜਦਕਿ ਲੁਧਿਆਣਾ ਤੋਂ ਸੰਗਰੂਰ ਆਉਣ ਵਾਲਿਆਂ ਲਈ ਮਲੇਰਕੋਟਲਾ, ਅਮਰਗੜ੍ਹ, ਬਾਗੜੀਆਂ, ਛੀਟਾਂਵਾਲਾ, ਭਲਵਾਨ ਰਾਹੀਂ ਸੰਗਰੂਰ ਦਾ ਰਸਤਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਛੋਟੇ ਚਾਰ ਪਹੀਆ ਵਾਹਨਾਂ ਜਿਵੇਂ ਕਾਰਾਂ ਜੀਪਾਂ ਆਦਿ ਲਈ ਲੁਧਿਆਣਾ ਤੋਂ ਸੰਗਰੂਰ ਜਾਣ ਵਾਲਿਆਂ ਲਈ ਲੁਧਿਆਣਾ, ਮਲੇਰਕੋਟਲਾ, ਭਸੌੜ, ਰੰਚਨਾ, ਈਸੀ, ਢਡੋਗਲ ਬਾਗੜੀਆਂ ਰੋਡ ਤੋਂ ਸੰਗਰੂਰ ਦਾ ਰਸਤਾ ਨਿਰਧਾਰਿਤ ਕੀਤਾ ਗਿਆ ਹੈ।